Page 88- Sri Raag Mahala 3- ਮਃ ੩ ॥ Third Mehl: ਸੋ ਭਗਉਤੀ ਜੋੁ ਭਗਵੰਤੈ ਜਾਣੈ ॥ One who knows the Benevolent Lord God is the true devotee of Bhagaautee. ਗੁਰ ਪਰਸਾਦੀ ਆਪੁ ਪਛਾਣੈ ॥ By Guru's Grace, he is self-realized. ਧਾਵਤੁ ਰਾਖੈ ਇਕਤੁ ਘਰਿ ਆਣੈ ॥ He restrains his wandering mind, and brings it back to its own home within the self. ਜੀਵਤੁ ਮਰੈ ਹਰਿ ਨਾਮੁ ਵਖਾਣੈ ॥ He remains dead while yet alive, and he chants the Name of the Lord. ਐਸਾ ਭਗਉਤੀ ਉਤਮੁ ਹੋਇ ॥ Such a Bhagaautee is most exalted. ਨਾਨਕ ਸਚਿ ਸਮਾਵੈ ਸੋਇ ॥੨॥ O Nanak, he merges into the True One. ||2|| ਮਃ ੩ ॥ Third Mehl: ਅੰਤਰਿ ਕਪਟੁ ਭਗਉਤੀ ਕਹਾਏ ॥ He is full of deceit, and yet he calls himself a devotee of Bhagaautee. ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥ Through hypocrisy, he shall never attain the Supreme Lord God. ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ He slanders others, and pollutes himself with his own filth. ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ Outwardly, he washes off the filth, but the impurity of his mind does not go away. ਸਤਸੰਗਤਿ ਸਿਉ ਬਾਦੁ ਰਚਾਏ ॥ He argues with the Sat Sangat, the True Congregation. ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥ Night and day, he suffers, engrossed in the love of duality. ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ He does not remember the Name of the Lord, but still, he performs all sorts of empty rituals. ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥ That which is pre-ordained cannot be erased. ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥ O Nanak, without serving the True Guru, liberation is not obtained. ||3|| Page 274- Gauri Sukhmani Mahala 5- ਭਗਉਤੀ ਭਗਵੰਤ ਭਗਤਿ ਕਾ ਰੰਗੁ ॥ The true Bhagaautee, the devotee of Adi Shakti, loves the devotional worship of God. ਸਗਲ ਤਿਆਗੈ ਦੁਸਟ ਕਾ ਸੰਗੁ ॥ He forsakes the company of all wicked people. ਮਨ ਤੇ ਬਿਨਸੈ ਸਗਲਾ ਭਰਮੁ ॥ All doubts are removed from his mind. ਕਰਿ ਪੂਜੈ ਸਗਲ ਪਾਰਬ੍ਰਹਮੁ ॥ He performs devotional service to the Supreme Lord God in all. ਸਾਧਸੰਗਿ ਪਾਪਾ ਮਲੁ ਖੋਵੈ ॥ In the Company of the Holy, the filth of sin is washed away. ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ The wisdom of such a Bhagaautee becomes supreme. ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ He constantly performs the service of the Supreme Lord God. ਮਨੁ ਤਨੁ ਅਰਪੈ ਬਿਸਨ ਪਰੀਤਿ ॥ He dedicates his mind and body to the Love of God. ਹਰਿ ਕੇ ਚਰਨ ਹਿਰਦੈ ਬਸਾਵੈ ॥ The Lotus Feet of the Lord abide in his heart. ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ O Nanak! Such a Bhagaautee attains the Lord God. ||3||